ਮਸੀਹੀ ਕਾਵਿ - ਰਚਨਾ (Masihi Poetry)
ਬੰਦਗੀ ਦੇ ਵਿੱਚ ਜਾਣ ਵੇਲੇ ਚਲਣ ਕਈ ਕੱਛੂਕੁੰਮੇ ਵਾਲੀ ਚਾਲ
ਬੰਦਗੀ ਤੋਂ ਘਰ ਜਾਣ ਵੇਲੇ ਰੱਲਣ ਦੇਣ ਨਾ ਕਿਸੇ ਨੂੰ ਨਾਲ ਬੰਦਗੀ ਵਿੱਚ
੧ ਫੇਸਬੁੱਕ ਵਾਟਸਪ ਚਲਾਉਂਦੇ ਬਹੁਤੇ ਬੰਦਗੀ ਵਿੱਚ ਨੇ ਆਉਂਦੇ
ਯਿਸੂ ਨਾਲ ਜੁੜੇ ਨੇ ਜੋ ਉਹ ਧੰਨਵਾਦ ਦੀਆਂ ਭੇਟਾਂ ਨੇ ਚੜਾਉਂਦੇ
ਯਿਸੂ ਤੇ ਹਰ ਵੇਲੇ ਰਹਿੰਦਾ ਆਪਣੇ ਧਰਮੀ ਬੰਦਿਆਂ ਦੇ ਨਾਲ ਬੰਦਗੀ ਦੇ ਵਿੱਚ
੨ ਘਰ ਜਾਣ ਦੀ ਕਈਆਂ ਨੂੰ ਹੁੰਦੀ ਹੈ ਬਹੁਤੀ ਕਾਹਲੀ
ਸੋ ਦੀ ਸਪੀਡ ਵਾਪਿਸ ਭੱਜਦੇ ਯਿਸੂ ਘਰ ਆਉਣ ਵੇਲੇ ਹੁੰਦੀ ਚਾਲੀ
ਅੱਜ ਕੱਲ ਬਹੁਤੇ ਵਿਸ਼ਵਾਸੀਆ ਦਾ ਇਹੋ ਜਿਹਾ ਹੈ ਹਾਲ ਬੰਦਗੀ ਦੇ ਵਿੱਚ
੩ ਬੰਦਗੀ ਦੇ ਵਿੱਚ ਜਾ ਕੇ ਨਿੰਦਿਆ ਚੁੰਗਲੀ ਤੋਂ ਕਰ ਪਰਹੇਜ਼
ਸਦਾ ਕਲਾਮ ਤੇ ਚੱਲ ਯਿਸੂ ਵਿਛਾਵੇਗਾ ਤੇਰੀ ਵੈਰੀਆਂ ਦੇ ਅੱਗੇ ਮੇਜ਼
ਬੁਰਾਈ ਵਿੱਚੋਂ ਨਿੱਕਲ ਐਵੇਂ ਨਾ ਬੁਰਾਈ ਵਿੱਚ ਜਿੰਦਗੀ ਗਾਲ ਬੰਦਗੀ ਦੇ ਵਿੱਚ
੪ ਚੌਕਸੀ ਨਾਲ ਪੈਰ ਰੱਖ ਤੂੰ ਜਦੋਂ ਵੀ ਪ੍ਰਭੂ ਘਰ ਜਾਵੇਂ
ਜੈ ਮਸੀਹ ਦੀ ਸਭ ਨੂੰ ਬੁਲਾ ਤੈੈਨੂੰ ਬੁਲਾਵੇ ਨਾ ਕੋਈ ਬੁਲਾਵੇ
ਯਿਸੂ ਪਿੱਛੇ ਚਲ ਹੁਣ ਬਦਲ ਲੈ ਆਪਣੀ ਚਾਲ ਬੰਦਗੀ ਦੇ ਵਿੱਚ
ਡਾ ਐਸ ਐਸ ਸੰਧੂ 9803960008