logo

ਕਾਂਗਰਸ ਸਰਕਾਰ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਨੂੰ ਲੈਕੇ ਕੇਵਲ ਗੁੰਮਰਾਹ ਕਰਦੀ ਰਹੀ ਹੈ-ਗਰਚਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਤੇ ਕਰੋੜਾਂ ਰ

ਕਾਂਗਰਸ ਸਰਕਾਰ 36 ਹਜ਼ਾਰ ਮੁਲਾਜ਼ਮ ਪੱਕੇ ਕਰਨ ਨੂੰ ਲੈਕੇ ਕੇਵਲ ਗੁੰਮਰਾਹ ਕਰਦੀ ਰਹੀ ਹੈ-ਗਰਚਾ
ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਤੇ ਕਰੋੜਾਂ ਰੁਪਏ ਦੀ ਝੂਠੀ ਇਸ਼ਤਿਹਾਰਬਾਜੀ ਕੀਤੀ ਗਈ
ਲੁਧਿਆਣਾ, 2 ਜਨਵਰੀ (ਉਂਕਾਰ ਸਿੰਘ ਉੱਪਲ) ਸ਼੍ਰੋਮਣੀ ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਝੂਠ ਦੀ ਰਾਜਨੀਤੀ ਕਰਨ ਵਾਲਾ ਦਸਦਿਆਂ ਕਿਹਾ ਕਿ ਪੰਜਾਬ ਦੇ 36000 ਮੁਲਾਜਮਾਂ ਨੂੰ ਪੱਕੇ ਕਰਨ ਦੇ ਵੱਡੇ ਵੱਡੇ ਐਲਾਨ ਕਰਕੇ ਸੂਬੇ ਦੇ ਖਜਾਨੇ ਵਿੱਚੋਂ ਕਰੋੜਾਂ ਰੁਪਏ ਦੇ ਇਸ਼ਤਿਹਾਰ ਆਪਣੇ ਪਰਚਾਰ ਲਈ ਦਿੱਤੇ ਜਾ ਰਹੇ ਹਨ, ਹੁਣ 3 ਮਹੀਨੇ ਬਾਅਦ ਮੁੱਖ ਮੰਤਰੀ ਕਿਹ ਰਹੇ ਹਨ ਕਿ ਗਵਰਨਰ ਨੇ ਫਾਈਲ ਸਾਈਨ ਨਹੀਂ ਕੀਤੀ, ਅਸੀਂ ਉਹਨਾਂ ਖਿਲਾਫ ਧਰਨਾ ਦੇਣਾ ਹੈ, 10 ਦਿਨ ਫੇਰ ਲੰਘ ਜਾਣੇ ਹਨ ਇੰਨੇ ਨੂੰ ਚੋਣ ਜ਼ਾਬਤਾ ਲੱਗ ਜਾਵੇਗਾ ਤੇ ਮੁਲਾਜ਼ਮਾਂ ਧਰਨਿਆਂ ਜੋਗੇ ਰਿਹ ਜਾਣਗੇ|
 ਅਕਾਲੀ ਆਗੂ ਸੁਖਵਿੰਦਰਪਾਲ ਸਿੰਘ ਗਰਚਾ ਨੇ ਕਿਹਾ ਜਦੋਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਪਤਾ ਵੀ ਹੈ ਕਿ ਗਵਰਨਰ ਦੀ ਪ੍ਰਵਾਨਗੀ ਬਿਨਾਂ ਕੋਈ ਵੀ ਬਿੱਲ ਪਾਸ ਨਹੀਂ ਹੁੰਦਾ ਤਾਂ ਫੇਰ ਕਾਂਗਰਸ ਸਰਕਾਰ ਕਿਸ ਅਧਿਕਾਰ ਨਾਲ ਸਰਕਾਰੀ ਖਜਾਨੇ ਵਿੱਚੋਂ ਕਰੋੜਾਂ ਰੁਪਏ ਨਾਲ ਕੱਚਿਆਂ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਸੜਕਾਂ ਤੇ ਬੋਰਡ, ਅਖਬਾਰਾਂ ਅਤੇ ਟੈਲੀਵਿਜ਼ਨ ਵਿੱਚ ਇਸ਼ਤਿਹਾਰਬਾਜੀ ਤੇ ਖਰਚ ਰਹੀ ਹੈ| ਉਨ੍ਹਾਂ ਕਿਹਾ ਕਿ ਅਕਾਲੀ ਦਲ ਪਹਿਲੇ ਦਿਨ ਤੋਂ ਇਹ ਗੱਲ ਕਹਿੰਦੇ ਆਇਆ ਹੈ ਕਿ ਕਾਂਗਰਸ ਸਰਕਾਰ ਵਲੋਂ ਕੋਈ ਮੁਲਾਜ਼ਮ ਹਾਲੇ ਤੱਕ ਪੱਕਾ ਨਹੀਂ ਕੀਤਾ ਗਿਆ ਕੇਵਲ ਮੁਲਾਜ਼ਮਾਂ ਨੂੰ ਗੁਮੰਰਾਹ ਕੀਤਾ ਜਾ ਰਿਹਾ ਹੈ ਜਿਸਦਾ ਸੱਚ ਹੁਣ ਸਾਰਿਆਂ ਦੇ ਸਾਮਨੇ ਆ ਹੀ ਗਿਆ ਹੈ|

1
14660 views