logo

ਜੁਆਇੰਟ ਐਕਸਨ ਕਮੇਟੀ ਸਿਹਤ ਵਿਭਾਗ ਪੰਜਾਬ ਦੇ ਸੱਦੇ ਤੇ ਪੈਰਾਮੈਡੀਕਲ ਕਾਮਿਆ ਵੱਲੋ ਸਿਵਲ ਸਰਜਨ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਗਿਆ 

ਜੁਆਇੰਟ ਐਕਸਨ ਕਮੇਟੀ ਸਿਹਤ ਵਿਭਾਗ ਪੰਜਾਬ ਦੇ ਸੱਦੇ ਤੇ ਪੈਰਾਮੈਡੀਕਲ ਕਾਮਿਆ ਵੱਲੋ ਸਿਵਲ ਸਰਜਨ ਲੁਧਿਆਣਾ ਨੂੰ ਮੰਗ ਪੱਤਰ ਦਿੱਤਾ ਗਿਆ 

ਸਮੁੱਚੇ ਪੈਰਾਮੈਡੀਕਲ ਕਾਮਿਆ ਨੇ ਆਪਣੇ ਕੱਟੇ ਹੋਏ ਭੱਤਿਆਂ ਦੇ ਵਿਰੋਧ ਵਿੱਚ ਸਿਵਲ ਸਰਜਨ ਲੁਧਿਆਣਾ ਰਾਹੀ ਮਾਣਯੋਗ ਮੁੱਖ ਮੰਤਰੀ ਪੰਜਾਬ ਨੂੰ ਸਮੁੱਚੇ ਕੇਡਰ ਵੱਲੋ ਮੰਗ ਪੱਤਰ ਭੇਜਿਆ ਗਿਆ ਤੇ ਸਰਕਾਰ ਖਿਲਾਫ ਰੋਸ ਪ੍ਰਗਟ ਕੀਤਾ ਗਿਆ 
ਸਮੁੱਚੇ ਕੇਡਰ ਵੱਲੋ ਸਿਹਤ ਸੇਵਾਵਾ ਦਾ ਜਾਇਜ਼ ਮੰਗਾ ਨਾ ਮੰਗਣ ਤੱਕ ਬਾਈਕਾਟ ਕੀਤਾ ਗਿਆ ਸਰਕਾਰ ਵੱਲੋ ਸਰਕਾਰੀ ਮੁਲਾਜਮਾ ਦੇ 37 ਤਰਾ ਦੇ ਭੱਤੇ ਕੱਟੇ ਗਏ,ਲੰਗੜਾ ਪੇ ਕਮਿਸਨ,ਪੇਸ ਕੀਤਾ ਗਿਆ ਐਨ.ਆਰ.ਐਚ.ਐਮ,ਸਮੁੱਚੇ ਕਾਮਿਆ ਦਾ ਕਈ ਸਾਲਾ ਤੋਂ ਸੋਸਨ ਕੀਤਾ ਜਾ ਰਿਹਾ ਹੈ ਤੇ ਉਹ ਸੜਕਾਂ ਤੇ ਰੁੱਲ ਰਹੇ ਹਨ ਸਰਕਾਰ ਵੱਲੋਂ ਇਹਨਾ ਕਰਮਚਾਰੀਆ ਤੇ ਬੇਤਹਾਸਾ ਤਸੱਦਦ ਕੀਤਾ ਜਾ ਰਿਹਾ ਹੈ ਤੇ ਵੱਖ ਵੱਖ ਹੋਰ ਮੰਗਾ ਦੇ ਰੋਸ ਵੱਜੋ ਰੋਸ ਪ੍ਰਗਟ ਕੀਤਾ ਗਿਆ ਜੁਆਇੰਟ ਐਕਸ਼ਨ ਕਮੇਟੀ ਸਿਹਤ ਵਿਭਾਗ ਵੱਲੋਂ ਸਿਹਤ ਮੁਲਾਜਮਾਂ ਦੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਲਈ ਅਗਲੇ ਸੰਘਰਸ਼ ਦਾ ਐਲਾਨ ਕਰਦਿਆਂ ਕਿਹਾ ਕਿ *27 ਦਸੰਬਰ ਨੂੰ ਮੰਗ ਪੱਤਰ ਹਲਕੇ ਦੇ ਐਮ ਐਲ ਏ ਨੂੰ ਦਿੱਤੇ ਜਾਣਗੇ ਅਤੇ 28 ਦਸੰਬਰ ਨੂੰ ਡਾਇਰੈਕਟਰ ਦਫਤਰ ਚੰਡੀਗੜ੍ਹ 34 ਏ ਵਿਖੇ  ਰੋਸ ਧਰਨਾ ਮਾਰਨ ਉਪਰੰਤ ਮੁੱਖ ਮੰਤਰੀ ਪੰਜਾਬ ਦੀ ਕੋਠੀ ਵੱਲ ਮਾਰਚ ਕੀਤਾ ਜਾਵੇਗਾ ਇਸ ਮੋਕੇ ਤੇ ਕੁਲਪ੍ਰੀਤ ਸਿੰਘ ਸਮਰਾ ਜਿਲਾ ਪ੍ਰਧਾਨ ,ਸਰਬਜੀਤ ਸਿੰਘ ਜਿਲਾ ਪ੍ਰਧਾਨ ਰੇਡੀਓ ਗਰਾਫਰ,ਗੁਰਦੀਪ ਸਿੰਘ ਜਿਲਾ ਪ੍ਰਧਾਨ ਫਾਰਮੇਸੀ ਆਫਸਰ,ਜਗਦੀਸ ਰਾਣਾ ਜਿਲਾ ਪ੍ਰਧਾਨ ਸੀਨੀਅਰ ਲੈਬ-ਟੈਕਨੀਸੀਅਨ,ਰਕੇਸ ਕੁਮਾਰ ਪ੍ਰਧਾਨ PSMU ਜਿਲਾ ਲੁਧਿਆਣਾ ,ਰਮੇਸ ਰਾਏਕੋਟ,ਦਰਸਨ ਸਿੰਘ ਸੁਧਾਰ,ਰਵੀ ਦੱਤ,ਸੰਜੀਵ ਕੁਮਾਰ,ਅਮਨਦੀਪ ਸਿੰਘ ਹਠੂਰ,ਜਸਵੀਰ ਸਿੰਘ ,ਯਾਦਵਿੰਦਰ ਸਿੰਘ ,ਜਸਵਿੰਦਰ ਸਿੰਘ ,ਸਤਵੰਤ ਸਿੰਘ , ਭੁਪਿੰਦਰ ਸਿੰਘ ਆਦਿ ਹਾਜਰ ਸਨ।

0
17635 views