logo

ਲੁਧਿਆਣਾ ਵਿਖੇ ਕੋਰਟ ਕੰਪਲੈਕਸ ਵਿਖੇ ਪੁਰਾਣੀ ਬਿਲਡਿੰਗ ਦੀ ਤੀਜੀ ਮੰਜ਼ਿਲ ’ਤੇ ਬੰਬ ਬਲਾਸਟ ਹੋਇਆ। ਧਮਾਕਾ ਇਹਨਾਂ ਖ਼ਤਰਨਾਕ ਸੀ ਕਿ ਸਾਰੀ ਬਿਲਡਿੰਗ ਕ

ਲੁਧਿਆਣਾ ਵਿਖੇ ਕੋਰਟ ਕੰਪਲੈਕਸ ਵਿਖੇ ਪੁਰਾਣੀ ਬਿਲਡਿੰਗ ਦੀ ਤੀਜੀ ਮੰਜ਼ਿਲ ’ਤੇ ਬੰਬ ਬਲਾਸਟ ਹੋਇਆ। ਧਮਾਕਾ ਇਹਨਾਂ ਖ਼ਤਰਨਾਕ ਸੀ ਕਿ ਸਾਰੀ ਬਿਲਡਿੰਗ ਕੰਬ ਗਈ।ਦੀਵਾਰਾਂ ਤੱਕ ਟੁੱਟ ਗਿਆ ਤੇ ਮਲਬਾ ਪੈਕਿੰਗ ਚੇ ਖੜੇ ਵਾਹਨਾਂ ਤੇ ਜਾ ਡਿੱਗਾ।ਜਿਦੇ ਨਾਲ ਕਾਫ਼ੀ ਨੁਕਸਾਨ ਹੋਇਆ ਹੈ। ਧਮਾਕੇ ਦੌਰਾਨ 2 ਲੋਕਾਂ ਦੀ ਮੌਤ ਹੋ ਗਈ, ਜਦ ਕਿ 3 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਸ ਦੀ ਜਾਣਕਾਰੀ ਲੁਧਿਆਣਾ ਦੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਦਿੱਤੀ ਗਈ ਹੈ। ਪੁਲਸ ਮੁਤਾਬਕ ਇਹ ਧਮਾਕਾ ਕਚਹਿਰੀ ਦੀ ਦੂਜੀ ਮੰਜ਼ਿਲ ਵਿੱਚ ਬਣੇ ਬਾਥਰੂਮ ‘ਚ ਹੋਇਆ। ਜਿਸ ਸਮੇਂ ਧਮਾਕਾ ਹੋਇਆ, ਉਸ ਸਮੇਂ ਕਚਹਿਰੀ ਵਿੱਚ ਕੰਮ ਚੱਲ ਰਿਹਾ ਸੀ। ਪੁਲਸ ਵੱਲੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ਅਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਅਤੇ ਇਹ ਵੀ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ । ਸ.ਚਰਨਜੀਤ ਸਿੰਘ ਚੰਨੀ ਜੀ ਥੋੜ੍ਹੀ ਦੇਰ ਤੱਕ ਲੁਧਿਆਣਾ ਪਹੁੰਚਣਗੇ ਅਤੇ ਜਿੱਥੇ ਬੰਬ ਬਲਾਸਟ ਹੋਇਆ ਹੈ ਉੱਥੇ ਦਾ ਪੂਰਾ ਜਾਇਜ਼ਾ ਲੈਣਗੇ।

1
14655 views