
ਜ਼ਿਲ੍ਹਾ ਅਤੇ ਸੈਸ਼ਨ ਜੱਜ ਫਰੀਦਕੋਟ ਦੀ ਰਹਿਨੁਮਾਈ ਹੇਠ 06.01.2026 ਤੱਕ ਯੂਥ ਅਗੇਨਸਟ ਡਰੱਗ ਕੰਪੇਨ ਦਾ ਆਯੋਜਨ
ਫਰੀਦਕੋਟ 9 ਦਸੰਬਰ (Sanjiv Mittal) ਮਾਨਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ.ਏ.ਐੱਸ. ਨਗਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸ੍ਰੀ ਸੰਜੀਵ ਜੋਸ਼ੀ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਹਿਤ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਰੀਦਕੋਟ ਦੀ ਰਹਿਨੁਮਾਈ ਹੇਠ ਮਿਤੀ 06.12.2025 ਤੋਂ ਮਿਤੀ 06.01.2026 ਤੱਕ ਯੂਥ ਅਗੇਨਸਟ ਡਰੱਗ ਨਾਮ ਦੀ ਕੰਪੇਨ ਤਹਿਤ ਇਸ ਕੰਪੇਨ ਦੇ ਆਗਾਜ਼ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਇਸ ਦਫਤਰ ਵੱਲੋਂ ਸੀ.ਜੇ.ਐੱਮ. ਜੱਜ ਸਾਹਿਬ ਦੇ ਨਾਲ਼-ਨਾਲ਼ ਪੈਨਲ ਵਕੀਲ, ਲੀਗਲ ਏਡ ਡਿਫੈਂਸ ਕੌਂਸਲ, ਦਫਤਰੀ ਸਟਾਫ ਅਤੇ ਪੈਰਾ ਲੀਗਲ ਵਲੰਟੀਅਰਜ਼, ਸ਼ਾਮਲ ਹੋਏ।
ਇਹ ਰੈਲੀ ਜ਼ਿਲ੍ਹਾ ਕਚਹਿਰੀਆਂ ਫਰੀਦਕੋਟ ਤੋਂ ਲੈ ਕੇ ਸਿਵਲ ਹਸਪਤਾਲ਼ ਮਿਊਂਸੀਪਲ ਕਮੇਟੀ ਦੇ ਦਫਤਰ ਸੰਗਤ ਸਾਹਿਬ ਭਾਈ ਫੇਰੂ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਤੋਂ ਥਾਣਾ ਸਿਟੀ ਫਰੀਦਕੋਟ ਦਾ ਦੌਰਾ ਕਰਦੇ ਹੋਏ ਵਾਪਸ ਜ਼ਿਲ੍ਹਾ ਕਚਹਿਰੀਆਂ ਫਰੀਦਕੋਟ ਵਿਖੇ ਸਮਾਪਤ ਕੀਤੀ ਗਈ। ਇਸ ਕੰਪੇਨ ਨੂੰ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਸ੍ਰੀ ਸੰਜੀਵ ਜੋਸ਼ੀ ਦੇ ਹੁਕਮਾਂ ਅਨੁਸਾਰ ਮਿਸ ਸ਼ੈਂਪੀ ਚੌਧਰੀ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਵੱਲੋਂ ਹਰੀ ਝੰਡੀ ਦਿੱਤੀ ਗਈ ਅਤੇ ਇਸ ਕੰਪੇਨ ਵਿੱਚ ਯੂਥ ਅਗੇਂਸਟ ਡਰੱਗ ਦੇ ਨਾਅਰੇ ਨੂੰ ਦਰਸਾਉਂਦੀਆਂ ਚਿੱਟੀਆਂ ਟੋਪੀਆਂ ਵੀ ਜੱਜ ਸਾਹਿਬ ਸਮੇਤ ਵਕੀਲ ਸਾਹਿਬਾਨਾਂ ਅਤੇ ਪੈਰਾ ਲੀਗਲ ਵਲੰਟੀਅਰਜ਼ ਨੂੰ ਦਫਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਰੀਦਕੋਟ ਵੱਲੋਂ ਪਹਿਨਾਈਆਂ ਗਈਆਂ ਅਤੇ ਨਸ਼ਿਆਂ ਨੂੰ ਰੋਕਣ ਦੇ ਸਬੰਧ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਵੀ ਕੀਤੀ ਗਈ।
ਅੰਤ ਵਿੱਚ ਜੱਜ ਸਾਹਿਬ ਨੇ ਇਸ ਰੈਲੀ ਵਿੱਚ ਮੌਜੂਦ ਸਾਰੇ ਵਕੀਲ ਸਾਹਿਬਾਨਾਂ, ਦਫਤਰੀ ਸਟਾਫ ਅਤੇ ਪੈਰਾ ਲੀਗਲ ਵਲੰਟੀਅਰਜ਼ ਤੋਂ ਨਸ਼ਾ ਨਾ ਕਰਨ ਦਾ ਪ੍ਰਣ ਵੀ ਲਿਆ।
ਇਸ ਮੌਕੇ ਜੱਜ ਸਾਹਿਬ ਨੇ ਬੋਲਦਿਆਂ ਆਮ ਜਨਤਾ ਨੂੰ ਨਸ਼ਿਆਂ ਦੇ ਘਾਤਕ ਨੁਕਸਾਨਾਂ ਬਾਰੇ ਜਾਗਰੂਕ ਕੀਤਾ ਅਤੇ ਉਨ੍ਹਾਂ ਦੇ ਮਾਰੂ ਨਤੀਜਿਆਂ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਟੋਲ-ਫ੍ਰੀ ਨੰਬਰ 15100 ਤੇ ਸੰਪਰਕ ਕੀਤਾ ਜਾ ਸਕਦਾ ਹੈ।