logo

ਤਰਨ ਤਾਰਨ ‘ਚ 60% ਦੇ ਕਰੀਬ ਵੋਟਿੰਗ, ਨਤੀਜੇ ਹੋਣਗੇ ਸਭ ਦੀ ਸੋਚ ਤੋਂ ਪਰ੍ਹੇ


ਤਰਨ ਤਾਰਨ ਡਾਕਟਰ ਸਤਵਿੰਦਰ ਬੁੱਗਾ : ਜ਼ਿਲ੍ਹਾ ਤਰਨ ਤਾਰਨ ‘ਚ ਹੋਈ ਚੋਣ ਪ੍ਰਕਿਰਿਆ ਸ਼ਾਂਤੀਪੂਰਨ ਢੰਗ ਨਾਲ ਸਮਾਪਤ ਹੋਈ, ਜਿੱਥੇ ਕੁੱਲ ਵੋਟਿੰਗ ਦਰ ਲਗਭਗ 60 ਪ੍ਰਤੀਸ਼ਤ ਦੇ ਕਰੀਬ ਦਰਜ ਕੀਤੀ ਗਈ। ਵੋਟਰਾਂ ‘ਚ ਖਾਸ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਲੋਕ ਸਵੇਰੇ ਤੋਂ ਹੀ ਵੋਟ ਪਾਉਣ ਲਈ ਕੇਂਦਰਾਂ ‘ਤੇ ਲਾਈਨਾਂ ਵਿੱਚ ਖੜੇ ਨਜ਼ਰ ਆਏ। ਮਹਿਲਾਵਾਂ ਤੇ ਨੌਜਵਾਨਾਂ ਦੀ ਭਾਗੀਦਾਰੀ ਖਾਸ ਤੌਰ ‘ਤੇ ਪ੍ਰਸ਼ੰਸਾ ਜੋਗ ਰਹੀ।

ਚੋਣ ਦੌਰਾਨ ਕਿਸੇ ਵੀ ਵੱਡੀ ਅਣਚਾਹੀ ਘਟਨਾ ਦੀ ਖ਼ਬਰ ਨਹੀਂ ਆਈ, ਜਿਸ ਨਾਲ ਪ੍ਰਸ਼ਾਸਨ ਨੇ ਰਾਹਤ ਦੀ ਸਾਹ ਲਿਆ। ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਆਪਣੇ ਹਕ ‘ਚ ਵੱਡੀ ਜਿੱਤ ਦਾ ਦਾਵਾ ਕੀਤਾ ਹੈ, ਪਰ ਜ਼ਿਲ੍ਹੇ ਦੇ ਲੋਕ ਕਹਿ ਰਹੇ ਹਨ ਕਿ ਇਸ ਵਾਰੀ ਨਤੀਜੇ ਸਭ ਦੀਆਂ ਉਮੀਦਾਂ ਤੋਂ ਉਲਟ ਹੋ ਸਕਦੇ ਹਨ।

ਚੋਣ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਵਾਰੀ ਤਰਨ ਤਾਰਨ ‘ਚ ਮੁਕਾਬਲਾ ਕਾਫ਼ੀ ਤਗੜਾ ਹੈ ਅਤੇ ਵੋਟਰਾਂ ਨੇ ਗੁਪਤ ਤੌਰ ‘ਤੇ ਆਪਣਾ ਫ਼ੈਸਲਾ ਕੀਤਾ ਹੈ। ਹੁਣ ਸਾਰਿਆਂ ਦੀਆਂ ਨਜ਼ਰਾਂ ਗਿਣਤੀ ਦੇ ਦਿਨ ‘ਤੇ ਟਿਕੀਆਂ ਹੋਈਆਂ ਹਨ, ਜਦੋਂ ਪਤਾ ਲੱਗੇਗਾ ਕਿ ਕਿਸ ‘ਤੇ ਲੋਕਾਂ ਨੇ ਆਪਣਾ ਭਰੋਸਾ ਜਤਾਇਆ ਹੈ।

1
35 views