logo

ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਯਾਦਵਿੰਦਰਾ ਇੰਜੀਨੀਅਰਿੰਗ ਵਿਭਾਗ ਵੱਲੋਂ 57ਵਾਂ ਇੰਜੀਨੀਅਰਜ਼ ਦਿਵਸ ਮਨਾਇਆ ਗਿਆ

ਅਰਟੀਫਿਸ਼ਲ-ਇੰਟਲੀਜੈਂਸ ਸੰਚਾਲਿਤ ਨਵੀਨਤਮ ਤਕਨੀਕਾਂ ਨੂੰ ਅਪਣਾਉਂਦੇ ਹੋਏ ਇੰਜੀਨੀਅਰਿੰਗ ਸਮਾਧਾਨਾਂ ਰਾਹੀਂ ਸਥਿਰਤਾ ਨੂੰ ਚਲਦਾ ਰੱਖਣਾ' ਵਰਗੇ ਮਹੁਤਵਪੂਰਨ ਵਿਸ਼ੇ ਨੂੰ ਲੈਕੇ ਯਾਦਵਿੰਦਰਾ ਇੰਜਨੀਰਿੰਗ ਵਿਭਾਗ ਵੱਲੋਂ 57ਵਾਂ ਇੰਜਨੀਰਿੰਗ ਦਿਵਸ ਮਨਾਇਆ ਗਿਆ।
ਪ੍ਰੋ(ਡਾ.) ਜਗਤਾਰ ਸਿੰਘ ਸਿਵੀਆ ਇਸ ਫੰਕਸ਼ਨ ਦੇ ਕਨਵੀਨਰ ਅਤੇ ਆਰਗੇਨਾਈਜ਼ਿੰਗ ਕਮੇਟੀ ਵਿੱਚ ਡਾ. ਗਗਨਦੀਪ ਕੌਸ਼ਿਲ, ਡਾ.ਸੁਨੀਤਾ ਰਾਣੀ ਅਤੇ ਡਾ. ਅਮਨਦੀਪ ਕੌਰ ਵੱਲ਼ੋਂ ਜਿੰਮੇਵਾਰੀ ਨਿਭਾਈ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ਼੍ਰੀ ਮਨੋਜ ਕੁਮਾਰ ਭੁਟੇਜਾ,ਡਿਪਟੀ ਜਨਰਲ ਮੈਨੇਜਰ, ਬੀ.ਐਸ.ਐਨ. ਐਲ ਬਠਿੰਡਾ ਸਰਕਲ ਰਹੇ ਅਤੇ ਪ੍ਰੋ(ਡਾ.) ਕਮਲਜ਼ੀਤ ਸਿੰਘ ਡਾਇਰੈਕਟਰ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਤਲਵੰਡੀ, ਸਾਬੋ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਯਾਦਵਿੰਦਰਾ ਡਿਪਾਰਟਮੈਂਟ ਆਫ ਇੰਜੀਨੀਅਰਿੰਗ ਦੇ ਮੁਖੀ ਪ੍ਰੋ(ਡਾ.) ਸਿੰਪਲ ਜ਼ਿੰਦਲ ਨੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨਾਂ ਅਤੇ ਸਾਰੇ ਭਾਗੀਦਾਰ ਸਖਸ਼ੀਅਤਾਂ ਦਾ ਸਵਾਗਤ ਕੀਤਾ।
ਇਸ ਮੌਕੇ 'ਤੇ ਭਾਰਤ ਦੇ ਪਹਿਲੇ ਇੰਜੀਨੀਅਰ, ਭਾਰਤ ਰਤਨ ਐਮ. ਵਿਸਵੇਸ਼ਵਰਾਇਆ ਦੇ ਜੀਵਨ ਅਤੇ ਯੋਗਦਾਨ ਤੇ ਕੇਂਦਰਿਤ ਤਕਨੀਕੀ ਸੈਮੀਨਾਰ ਮੁਕਾਬਲੇ, ਕੁਇਜ਼ ਕੰਪੀਟੀਸ਼ਨ, ਮਾਡਲ ਤੇ ਪ੍ਰੋਜੈਕਟ ਕੰਪੀਟੀਸ਼ਨ ਅਤੇ ਸਕਿੱਟ ਦਾ ਆਯੋਜਨ ਕਰਵਾਇਆ।
ਸੈਮੀਨਾਰ ਮੁਕਾਬਲਿਆਂ ਦੌਰਾਨ ਅਰਸਪ੍ਰਰੀਤ ਕੌਰ ਬੀਟੈੱਕ ਤੀਜਾ ਸਮੈਸਟਰ ਸੀਐਸਈ ਬੈਸਟ ਪ੍ਰਜ਼ੈਂਟਰ ਅਤੇ ਅੰਸ਼ਪ੍ਰੀਤ ਕੌਰ ਬੀਟੈੱਕ ਪੰਜਵਾਂ ਸਮੈਸਟਰ ਸੀਐੱਸਈ ਬੈਸਟ ਪਾਵਰ ਪੁਆਇੰਟ ਮੇਕਰ ਵਜੋ ਚੁਣੀ ਗਈ। ਕੁਇਜ਼ ਕੰਪੀਟੀਸ਼ਨ ਦੌਰਾਨ ਚਾਰ ਵਿਦਿਆਰਥੀਆਂ—ਅਰਮਾਨ ਸਿੰਘ ਬੀਟੈਕ ਸੱਤਵਾ ਸਮੈਸਟਰ ਸੀ.ਐਸ.ਈ., ਅਰਸ਼ਪ੍ਰੀਤ ਕੌਰ ਬੀਟੈੱਕ ਤੀਜਾ ਸਮੈਸਟਰ ਸੀ.ਐਸ.ਈ, ਰਿਸ਼ਵ ਜੈਨ ਬੀਟੈਕ ਪਹਿਲਾਂ ਸਮੈਸਟਰ ਸੀ.ਐਸ.ਈ. ਅਤੇ ਅਮਨਦੀਪ ਕੌਰ ਪਹਿਲਾ ਸਮੈਸਟਰ ਮਕੈਨੀਕਲ ਕੰਪਿਊਟਰ—ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਖੁਸ਼ਮਨ ਬੀਟੈੱਕ ਤੀਜਾ ਸਮੈਸਟਰ ਸੀਐੱਸਈ, ਹਨੂ ਬਾਂਸਲ ਬੀਟੈੱਕ ਪੰਜਵਾਂ ਸਮੈਟਰ ਸੀਐਸਈਅਤੇ ਇੰਦਰਜੀਤ ਸਿੰਘ ਬੀਟੈਕ ਤੀਜਾ ਸਮੈਸਟਰ ਸੀ.ਐਸ.ਈ. ਨੇ ਮੋਡਲ ਅਤੇ ਪ੍ਰੋਜੈਕਟ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।ਸਾਰੀਆਂ ਟੀਮਾਂ ਨੂੰ ਉਨ੍ਹਾਂ ਦੀਆਂ ਕਾਮਯਾਬੀਆਂ ਲਈ ਸਨਮਾਨਿਤ ਕੀਤਾ ਗਿਆ।ਸਕਿੱਟ ਦੀ ਨਿਰਦੇਸਕਾ ਸੁਕ੍ਰਿਤੀ ਬੀਟੈਕ ਤੀਜਾ ਸਮੈਸਟਰ ਸੀਐਸਈ ਸੀ। ਨਿਤਿਨ ਗਰਗ, ਚੇਤਨਾ ਅਤੇ ਜ਼ਸਮੀਤ ਸਿੰਘ ਬੀਟੈੱਕ ਤੀਜਾ ਸਮੈਸਟਰ ਸੀ.ਐੱਸ.ਈ., ਕੇਸਰ ਸਿੰਘ ਬੀਟੈੱਕ ਪੰਜਵਾਂ ਸਮੈਸਟਰ ਮਕੈਨੀਕਲ ਇੰਜੀਨੀਅਰਿੰਗ ਇਸ ਫੰਕਸ਼ਨ ਦੇ ਵਿਦਿਆਰਥੀ ਆਰਗੇਨਾਈਜ਼ਰ ਸਨ।
ਸਟੇਜ ਦਾ ਸੰਚਾਲਨ ਡਾ. ਅਮਨਦੀਪ ਕੌਰ ਸਰਾਓ ਸਮੇਤ ਅਰਸ਼ਪ੍ਰੀਤ ਕੌਰ ਅਤੇ ਤਰੁਣਪ੍ਰੀਤ ਕੌਰ ਨੇ ਬਾਖੂਬੀ ਕੀਤਾ। ਆਖਰ ਵਿਚ ਕਨਵੀਨਰ ਪ੍ਰੋ(ਡਾ.) ਜਗਤਾਰ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਾਪਤੀਆਂ ਦੀ ਸਰਾਹਨਾ ਕਰਦੇ ਹੋਏ ਸਭ ਦੇ ਸਾਰਥਕ ਯਤਨਾਂ ਦੇ ਫਲਸਰੂਪ ਪ੍ਰੋਗਰਾਮ ਸਫਲਤਾ ਸਹਿਤ ਨੇਪਰੇ ਚੜ੍ਹਨ ਤੇ ਧੰਨਵਾਦ ਕੀਤਾ। ਇਸ ਮੌਕੇ ਪ੍ਰਬੰਧਕਾਂ ਨੇ ਪੰਜਾਬੀ ਯੂਨੀਵਰਸਿਟੀ ਕੈਂਪਸ ਤਲਵੰਡੀ ਸਾਬੋ ਦੇ ਪੀ.ਆਰ. ਓ. ਡਾ ਲਖਬੀਰ ਸਿੰਘ ਨੂੰ ਵੀ ਸਨਮਾਨ ਚਿੰਨ ਭੇਂਟ ਕੀਤਾ।

3
3387 views