logo

ਪੰਜਾਬ ਦੀ ਜਨਤਾ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੀ ਹੈ-ਗਰੇਵਾਲ ਲੁਧਿਆਣਾ, 14 ਜਨਵਰੀ (ਉਂਕਾਰ ਸਿੰਘ ਉੱਪਲ) ਵਿਧਾਨ ਸਭਾ

ਪੰਜਾਬ ਦੀ ਜਨਤਾ ਅਕਾਲੀ ਬਸਪਾ ਗੱਠਜੋੜ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੀ ਹੈ-ਗਰੇਵਾਲ
ਲੁਧਿਆਣਾ, 14 ਜਨਵਰੀ (ਉਂਕਾਰ ਸਿੰਘ ਉੱਪਲ) ਵਿਧਾਨ ਸਭਾ ਹਲਕਾ ਪਛੱਮੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਚੋਣ ਮੁਹਿੰਮ ਨੂੰ ਤੇਜ਼ੀ ਨਾਲ ਚਲਾਉਣ ਅਤੇ ਘਰ ਘਰ ਤੱਕ ਵੋਟਰਾਂ ਨਾਲ ਸੰਪਰਕ ਕਰਨ ਅਤੇ ਪਾਰਟੀ ਪਰੋਗਰਾਮ ਨੂੰ ਜਨਤਾ ਵਿੱਚ ਲੈਕੇ ਜਾਣ ਲਈ ਹਲਕੇ ਦੇ ਅਕਾਲੀ ਬਸਪਾ ਗੱਠਜੋੜ ਦੇ ਆਗੂਆਂ ਤੇ ਵਰਕਰਾਂ ਦੀ ਇੱਕ ਅ ਦੀ ਇਕ ਅਹਿਮ ਮੀਟਿੰਗ ਸਥਾਨਕ ਮਾਡਲ ਟਾਊਨ ਵਿਖੇ ਹੋਈ| ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਜਨਰਲ ਸਕੱਤਰ ਪਰਉਪਕਾਰ ਸਿੰਘ ਘੁਮੰਣ ਨੇ ਕਿਹਾ ਕਿ ਪੰਜਾਬ ਦੀ ਜਨਤਾ ਮੌਜੂਦਾ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਤੇ ਧੱਕੇਸਾਹੀ ਤੋਂ ਤੰਗ ਹੈ ਅਤੇ ਸੂਬੇ ਅੰਦਰ ਵੱਡਾ ਬਦਲਾਆ ਲਿਆਉਣ ਨੂੰ ਤਿਆਰ ਬੈਠੀੇ ਹੈ। ਹਲਕਾ ਆਤਮ ਨਗਰ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਹਰੀਸ਼ ਰਾਏ ਢਾਂਡਾ ਤੇ ਜਿਲ੍ਹਾ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਨੇ ਆਪਣੇ ਸੰਬੋਧਨ ਵਿੱਚ ਸਾਰੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋਕੇ ਪਾਰਟੀ ਉਮੀਦਵਾਰਾਂ ਦੀ ਜਿੱਤ ਲਈ ਦਿਨ ਰਾਤ ਇਕ ਕਰ ਦੇਣ| ਗੱਠਜੋੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਾਂਗਰਸ ਨੇ ਹਮੇਸ਼ਾ ਨੇ ਪੰਜਾਬੀਆਂ ਦੀਆਂ ਭਾਵਨਾਵਾਂ ਦੀ ਕਦੇ ਕੋਈ ਕਦਰ ਨਹੀਂ ਕੀਤੀ ਜਦਕਿ ਅਕਾਲੀ ਦਲ ਹਮੇਸ਼ਾ ਸੱਤਾ ਵਿਚ ਆਕੇ ਹਰ ਵਰਗ ਦੀ ਬੇਹਤਰੀ ਲਈ ਕੰਮ ਕਰਦਾ ਹੈ| ਲੋਕਾਂ ਵੱਲੋਂ ਗੱਠਜੋੜ ਨੂੰ ਮਿਲ ਰਿਹਾ ਭਾਰੀ ਸਮਰਥਨ ਇਸ ਗੱਲ ਦਾ ਸਬੂਤ ਹੈ ਕਿ ਆਉਣ ਵਾਲੀ ਸਰਕਾਰ ਅਕਾਲੀ ਬਸਪਾ ਦੀ ਹੋਵੇਗੀ| ਮੀਟਿੰਗ ਦੋਰਾਨ ਅਕਾਲੀ ਦਲ ਦੇ ਮੀਤ ਪ੍ਰਧਾਨ ਵਿਜੈ ਦਾਨਵ, ਅਕਾਲੀ ਦਲ ਦੇ ਜਨਰਲ ਸਕੱਤਰ ਸੰਤਾ ਸਿੰਘ ਉਮੇਦਪੁਰੀ, ਸੀਨੀਅਰ ਅਕਾਲੀ ਆਗੂ ਵਿਪਨ ਸੂਦ ਕਾਕਾ, ਬਹੁਜਨ ਸਮਾਜ ਪਾਰਟੀ ਦੇ ਆਗੂ ਮਨਜੀਤ ਸਿੰਘ ਬਾੜੇਵਾਲ ਅਕਾਲੀ ਦਲ ਦੀ ਪੀ.ਏ.ਸੀ. ਦੇ ਮੈਂਬਰ ਸੁਖਵਿੰਦਰਪਾਲ ਸਿੰਘ ਗਰਚਾ, ਪੀ.ਏ.ਸੀ. ਦੇ ਮੈਂਬਰ ਗੁਰਿੰਦਰਪਾਲ ਸਿੰਘ ਪੱਪੂ, ਸਰਕਲ ਪ੍ਰਧਾਨ ਜਥੇਦਾਰ ਅੰਗਰੇਜ਼ ਸਿੰਘ ਸੰਧੂ, ਸਰਕਲ ਪ੍ਰਧਾਨ ਹਰਪ੍ਰੀਤ ਸਿੰਘ ਬੇਦੀ, ਸਰਕਲ ਪ੍ਰਧਾਨ ਤਨਵੀਰ ਸਿੰਘ ਧਾਲੀਵਾਲ, ਸਰਕਲ ਪ੍ਰਧਾਨ ਭੁਪਿੰਦਰ ਸਿੰਘ ਭਿੰਦਾ, ਸਰਕਲ ਪ੍ਰਧਾਨ ਕੰਵਲਜੀਤ ਸਿੰਘ ਦੁਆ ਵਿਸ਼ੇਸ਼ ਤੌਰ ਤੇ ਮੌਜੂਦ ਸਨ|

4
14657 views