logo

ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਹਿੰਦੂ ਧਾਰਮਿਕ ਡੇਰਿਆਂ ਦੇ ਮਹੰਤਾਂ ਤੇ ਸਾਧੂ ਸਮਾਜ ਵੱਲੋਂ ਆਪਣੇ

ਪੰਜਾਬ ਦੇ ਮੁੱਖ ਮੰਤਰੀ ਸ. ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਪੰਜਾਬ ਸਰਕਾਰ, ਹਿੰਦੂ ਧਾਰਮਿਕ ਡੇਰਿਆਂ ਦੇ ਮਹੰਤਾਂ ਤੇ ਸਾਧੂ ਸਮਾਜ ਵੱਲੋਂ ਆਪਣੇ ਉਤਰਾ-ਅਧਿਕਾਰੀ ਦੇ ਕੀਤੇ ਫੈਸਲੇ ਨੂੰ ਹੀ ਮਾਨਤਾ ਦੇਵੇਗੀ। ਮੁੱਖ ਮੰਤਰੀ ਸ. ਚੰਨੀ, ਅੱਜ ਇੱਥੇ ਹਰਪਾਲ ਟਿਵਾਣਾ ਆਡੀਟੋਰੀਅਮ ਵਿਖੇ ਮਹੰਤ ਸ੍ਰੀ ਆਤਮਾ ਰਾਮ ਦੀ ਪਹਿਲਕਦਮੀ ‘ਤੇ ਸਰਵ ਸੰਪਰਦਾਇ ਸਾਧੂ ਮੰਡਲ ਪਟਿਆਲਾ ਅਤੇ ਭੇਖ ਖਟ ਦਰਸ਼ਨ ਸਾਧੂ ਸਮਾਜ ਮਹਾਂਮੰਡਲ ਪੰਜਾਬ ਵੱਲੋਂ ਕਰਵਾਏ ਗਏ ਵਿਰਾਟ ਸੰਤ ਸਮੇਲਨ ਵਿੱਚ ਸ਼ਿਕਰਤ ਕਰਨ ਪੁੱਜੇ ਸਨ। ਇਸ ਮੌਕੇ ਪੰਜਾਬ ਦੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਵੀ ਮੁੱਖ ਮੰਤਰੀ ਦੇ ਨਾਲ ਮੌਜੂਦ ਸਨ।

5
14655 views