logo

ਪਟਿਆਲਾ 07 ਜਨਵਰੀ ( ) ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਸਰਕਾਰੀ ਕੁਆਰਟਰਾਂ ਵਿਚ ਹੋ ਰਹੀ ਲਿੰਗ ਦੀ ਜਾਂਚ ਇਕ ਮੰਦਭਾਗੀ ਘਟਨਾ ਹੈ। ਜਾਣਕਾਰੀ ਦਿੰ

ਪਟਿਆਲਾ 07 ਜਨਵਰੀ ( ) ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿਚ ਸਰਕਾਰੀ ਕੁਆਰਟਰਾਂ ਵਿਚ ਹੋ ਰਹੀ ਲਿੰਗ ਦੀ ਜਾਂਚ ਇਕ ਮੰਦਭਾਗੀ ਘਟਨਾ ਹੈ। ਜਾਣਕਾਰੀ ਦਿੰਦੇ ਸਿਵਲ ਸਰਜਨ ਪਟਿਆਲਾ ਡਾ. ਪ੍ਰਿੰਸ ਸੋਢੀ ਨੇ ਦੱਸਿਆ ਕਿ ਬੀਤੇ ਦਿਨੀਂ ਹਰਿਆਣਾ ਸਿਹਤ ਵਿਬਾਗ ਦੀ ਟੀਮ ਨੇਂ ਪਟਿਆਲਾ ਦੀ ਸਿਹਤ ਵਿਭਾਗ ਦੀ ਟੀਮ ਦੀ ਮਦਦ ਨਾਲ ਰਾਜਪੁਰਾ ਦੇ ਸਰਕਾਰੀ ਏ.ਪੀ.ਜੈਨ.ਹਸਪਤਾਲ ਦੇ ਕੁਆਟਰ ਵਿੱਚ ਗੈਰ ਕਾਨੂੰਨੀ ਤੌਰ ਤੇ ਹੋ ਰਹੀ ਲਿੰਗ ਜਾਂਚ ਦਾ ਪਰਦਾਫਾਸ਼ ਕੀਤਾ ਸੀ।ਇਸ ਘਿਨੌਣੀ ਹਰਕਤ ਵਿੱਚ ਸ਼ਾਮਲ ਸਰਕਾਰੀ ਹਸਪਤਾਲ ਵਿਚ ਕੰਮ ਕਰ ਰਿਹਾ ਦਰਜਾ ਚਾਰ ਅਤੇ ਪੋਰਟੇਬਲ ਅਲਟ੍ਰਾਸਾਂਉਂਡ ਮਸ਼ੀਨ ਨਾਲ ਲਿੰਗ ਦੀ ਜਾਂਚ ਕਰ ਰਿਹਾ ਦੋਸ਼ੀ ਨੂੰ ਮੌਕੇ ਤੇ ਹੀ ਟੀਮ ਵੱਲੋਂ ਦਬੋਚ ਲਿਆ ਸੀ।ਟੀਮ ਵੱਲੋਂ ਫਰਜ਼ੀ ਮਰੀਜ਼ ਤੋਂ ਅਲਟ੍ਰਾਸਾਉਂਡ ਕਰਨ ਲਈ ਦੋਸ਼ੀਆਂ ਵੱਲੋਂ ਗਈ ਰਾਸ਼ੀ(ਨੰਬਰੀ ਨੋਟ) ਵੀ ਮੌਕੇ ਤੇ ਬਰਾਮਦ ਕਰ ਲਏ।ਇਸ ਤੋਂ ਇਲਾਵਾ ਅਲਟਰਾਸਾਊਂਡ ਕਰਨ ਵਾਲੀ ਪੋਰਟੇਬਲ ਮਸ਼ੀਨ, ਜੈਲੀ, ਪ੍ਰੋਬ ਅਤੇ ਹੋਰ ਸਾਮਾਨ ਵੀ ਮੌਕੇ ਤੇ ਟੀਮ ਵੱਲੋਂ ਜ਼ਬਤ ਕਰਕੇ ਇਨ੍ਹਾਂ ਦੋਸ਼ੀਆਂ ਨੂੰ ਪੀ.ਐਨ.ਡੀ.ਟੀ.ਐਕਟ ਦੀ ਉਲੰਘਣਾ ਕਰਨ ਤਹਿਤ ਐਸ.ਐਮ.ਓ. ਰਾਜਪੁਰਾ ਵਾਲੇ ਵੱਲੋਂ ਥਾਣਾ ਰਾਜਪੁਰਾ ਵਿਖੇ ਐਫ.ਆਈ.ਆਰ. ਦਰਜ਼ ਕਰਵਾ ਦਿੱਤੀ ਗਈ ਹੈ ਅਤੇ ਫੜੇ ਗਏ ਦੋਸ਼ੀਆਂ ਨੂੰ ਸਮੇਤ ਸਾਮਾਨ ਪੁਲੀਸ ਦੇ ਹਵਾਲੇ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਇਨ੍ਹਾਂ ਦੋਸ਼ੀਆਂ ਦੀ ਪੁਲੀਸ ਵੱਲੋਂ ਕੀਤੀ ਪੁੱਛ ਪੜਤਾਲ ਦੌਰਾਨ ਜੇਕਰ ਸਰਕਾਰੀ ਹਸਪਤਾਲ ਦਾ ਕੋਈ ਹੋਰ ਮੁਲਾਜ਼ਮ ਦੀ ਵੀ ਇਸ ਲਿੰਗ ਜਾਂਚ ਗਤੀਵਿਧੀ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਵਿਭਾਗ ਵੱਲੋਂ ਉਸ ਖ਼ਿਲਾਫ਼ ਬਣਦੀ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।

3
14655 views